ਮੇਰੇ ਦੋਸਤ ਦੇ ਪਿੰਡ ਵਿੱਚ ਕੋਈ ਬੰਦਾ ਕੁੜੀ-ਮੁੰਡਾ ਟੈਸਟ ਕਰਾਉਣ ਲਈ ਸੰਗਰੂਰ ਚਲਿਆ ਗਿਆ। ਡਾਕਟਰ ਕਹਿੰਦਾ ਕੁੜੀ ਹੈ। ਬੰਦੇ ਦਾ ਮਨ ਨੀ ਕੀਤਾ ਕਤਲ ਕਰਨ ਨੂੰ, ਕਹਿੰਦਾ ਮੈਂ ਨੀ ਮਾਰਨੀ, ਜਨਮ ਲੈਣ ਦਿਓ। ਜਦੋਂ ਹੋਇਆ ਤਾਂ ਮੁੰਡਾ ਸੀ। ਉਹਨਾਂ ਨੇ ਡਾਕਟਰ ਫੜ ਲਿਆ, ਚੰਗਾ ਕੁੱਟਿਆ। ਡਾਕਟਰ ਕਹਿੰਦਾ ਦਰਅਸਲ ਗੱਲ ਇਹ ਹੈ ਕਿ ਜੇ ਮੈਂ ਮੁੰਡਾ ਕਹਿ ਦੇਵਾਂ ਤਾਂ ਅਗਲਾ 10 ਹਜ਼ਾਰ ਦੇ ਕੇ ਚੱਲਦਾ ਬਣਦਾ। ਜੇ ਅਸੀਂ ਕੁੜੀ ਕਹਾਂਗੇ ਤਾਂ ਅਗਲਾ 25 ਹਜ਼ਾਰ ਦੇ ਕੇ ਸਫਾਈ ਕਰਵਾਉਂਦਾ। ਇਸ ਤਰਾਂ ਅਸੀਂ ਪਤਾ ਨੀ ਕਿੰਨੇ ਹੀ ਮੁੰਡੇ ਵੀ ਮਾਰ ਦਿੱਤੇ।
Waheguru Ji 🙏❤️
ReplyDelete