ਅਲਗੋਜ਼ੇ ਪੰਜਾਬੀ ਵਾਜੇ ਹਨ ਜਿਹਨਾਂ ਦੀ ਕੁਤਚੀ, ਸਿੰਧੀ, ਰਾਜਸਥਾਨੀ ਅਤੇ ਬਲੋਚ ਲੋਕ ਗਵਈਆਂ ਨੇ ਵੀ ਭਰਪੂਰ ਵਰਤੋਂ ਕੀਤੀ ਹੈ। ਇਨ੍ਹਾਂ ਨੂੰ ਜੋੜੀ, ਸਤਾਰਾ, ਦੋ ਨਾਲੀ ਜਾਂ ਨਗੋਜ਼ੇ ਵੀ ਸੱਦਿਆ ਜਾਂਦਾ ਹੈ। ਇਹ ਬੰਸਰੀਆਂ ਦੀ ਇੱਕ ਜੋੜੀ ਵਰਗੇ ਲੱਗਦੇ ਹਨ। ਇਸੇ ਲਈ ਅਲਗੋਜ਼ਿਆਂ ਨੂੰ ਜੋੜੀ ਕਹਿੰਦੇ ਹਨ ਕਿਉਂਕਿ ਇਹ ਦੋ ਸਾਜ਼ ਹੁੰਦੇ ਹਨ। ਪਰ ਇਹਨਾਂ ਦੋਵਾਂ ਨੂੰ ਇਕੱਠੇ ਹੀ ਵਜਾਇਆ ਜਾਂਦਾ ਹੈ। ਇਹ ਸਾਹ ਖਿੱਚਣ ਸਮੇਂ ਅਤੇ ਕੱਢਣ ਸਮੇਂ ਦੋਨੋਂ ਸਮੇਂ ਹੀ ਵੱਜਦੇ ਹਨ। ਇਹਨਾਂ ਨੂੰ ਵਜਾਉਣ ਲਈ ਵਿਸ਼ੇਸ਼ ਅਭਿਆਸ ਦੀ ਲੋੜ ਪੈਂਦੀ ਹੈ ਅਤੇ ਤਕੜੇ ਸਿਰੜੀ ਅਭਿਆਸ ਤੋਂ ਬਾਅਦ ਹੀ ਇਹ ਵਜਾਉਣੇ ਆਉਂਦੇ ਹਨ।
ਇਹ ਬਲੋਚੀ, ਸਿੰਧੀ, ਪੰਜਾਬੀ ਅਤੇ ਰਾਜਸਥਾਨੀ ਲੋਕ ਸੰਗੀਤ ਦਾ ਇਕ ਮਹੱਤਵਪੂਰਣ ਸਾਜ ਹੈ। ਗੁਰਮੀਤ ਬਾਵਾ ਇਕ ਪ੍ਰਸਿੱਧ ਪੰਜਾਬੀ ਲੋਕ ਗਾਇਕਾ ਹੈ ਜੋ ਇਸ ਸਾਜ਼ ਦੀ ਵਰਤੋਂ ਕਰਦੇ ਹਨ।
ਪਿਛੋਕੜ ਅਤੇ ਸੰਖੇਪ ਜਾਣਕਾਰੀ
ਪੰਜਾਬ ਦੇ ਲੋਕ ਗੀਤਾਂ ਵਿੱਚ ਨਗੋਜ਼ਿਆਂ ਦਾ ਇੱਕ ਮਹੱਤਵਪੂਰਨ ਸਥਾਨ ਹੈ। ਪੰਜਾਬ ਵਿੱਚ ਆਮ ਤੌਰ 'ਤੇ ਇਹ ਸਾਝ ਲੋਕ ਗੀਤਾਂ ਨਾਲ ਵਜਾਇਆ ਜਾਂਦਾ ਹੈ। ਪਿਡਾਂ ਵਿੱਚ ਗਊਆਂ, ਮੱਝਾਂ ਚਰਾਉਣ ਵਾਲੇ (ਪਾਲੀ) ਦਾ ਇਹ ਮਨ ਭਾਉਂਦਾ ਸਾਜ਼ ਹੈ। ਬਣਾਵਟ ਇਸ ਸਾਜ਼ ਨੂੰ ਬਣਾਉਣ ਵਾਸਤੇ ਬਾਂਸ ਨੂੰ ਖੋਖਲਾ ਕੀਤਾ ਜਾਂਦਾ ਹੈ। ਬੰਸਰੀ ਦਾ ਹੀ ਇਹ ਇੱਕ ਰੂਪ ਹੈ। ਇਹ ਦੋਵੇਂ ਬੰਸਰੀਆ ਨੂੰ ਇਕੱਠਾ ਵਜਾਇਆ ਜਾਂਦਾ ਹੈ। ਇਸ ਵਿੱਚ ਚਾਰ ਤੋਂ ਲੈ ਕੇ ਛੇ ਤਕ ਛੇਦ ਹੁੰਦੇ ਹਨ ਅਤੇ ਇਨ੍ਹਾਂ ਦੋਵਾਂ ਨੂੰ ਇਕੱਠੇ ਹੀ ਫੂਕ ਮੂਰੀ ਜਾਂਦੀ ਹੈ। ਇਹ ਸਾਜ਼ ਦੋਵੇਂ ਹੱਥਾਂ ਨਾਲ ਵਜਾਇਆ ਜਾਂਦਾ ਹੈ। ਹਰੇਕ ਬੰਸਰੀ ਉੱਤੇ ਤਿੰਨ ਤਿੰਨ ਉਂਗਲਾਂ ਰਖੀਆਂ ਜਾਂਦੀਆਂ ਹਨ। ਇਸ ਸਾਜ਼ ਨਾਲ ਲੋਕ ਗੀਤਾਂ ਦੀ ਸੰਗਤ ਕੀਤੀ ਜਾਂਦੀ ਹੈ ਅਤੇ ਸੁਤੰਤਰ ਰੂਪ ਨਾਲ ਵਜਾਇਆ ਜਾਂਦਾ ਹੈ।ਇਸ ਸਾਜ਼ ਦਾ ਸੁਰ ਕਾਫ਼ੀ ਉੱਚਾ ਹੁੰਦਾ ਹੈ। ਇਸ ਕਰ ਕੇ ਇਸ ਦੇ ਨਾਲ ਗਾਉਣ ਵਾਲੇ ਵੀ ਕਾਫ਼ੀ ਉੱਚੇ ਸੁਰ ਤੇ ਗਾਉਂਦੇ ਹਨ। ਸਿੰਧ ਪ੍ਰਦੇਸ਼ ਵਿੱਚ ਥੋੜਾ ਜਿਹਾ ਅੰਤਰ ਕਰ ਕੇ ਇਸ ਸਾਜ਼ ਨੂੰ ਬੀਨ ਆਕਦੇ ਹਨ। ਅੱਜ ਕੱਲ ਨਗੋਜ਼ਿਆਂ ਨੂੰ ਪੰਜਾਬ ਦੇ ਲੋਕ ਸਾਜ਼ਾਂ ਨਾਲ,ਪੰਜਾਬੀ ਬੋਲੀਆਂ ਅਤੇ ਹੋਰ ਕਈ ਲੋਕ ਗੀਤਾਂ, ਗਿੱਧਿਆਂ ਅਤੇ ਭੰਗੜਿਆਂ ਨਾਲ ਵਜਾਉਂਦੇ ਹਨ।
ਵੰਝਲੀ
ਵੰਝਲੀ ਜਾਂ ਬੰਸਰੀ ਇੱਕ ਹਵਾ ਵਾਲਾ ਭਾਰਤੀ ਸਾਜ਼ ਹੈ। ਇਹ ਬਾਂਸ ਦੇ ਇੱਕ ਇਕੱਲੇ ਖੋਖਲੇ ਕਾਨੇ ਤੋਂ ਬਣਾਈ ਜਾਂਦੀ ਹੈ।
ਉਦਾਹਰਨ
ਸ਼੍ਰੀ ਕ੍ਰਿਸ਼ਨ ਨੇ ਵੀ ਬੰਸਰੀ ਬਜਾਈ ਅਤੇ ਪੰਜਾਬੀ ਲੋਕ ਗਾਥਾ ਹੀਰ ਰਾਂਝਾ ਵਿੱਚ ਰਾਂਝੇ ਨੇ ਵੀ ਵੰਝਲੀ ਬਜਾਈ ਸੀ। ਰੋਮ ਜੱਲ ਰਿਹਾ ਸੀ ਅਤੇ ਨੀਰੁ ਬੰਸਰੀ ਬਜਾ ਰਿਹਾ ਸੀ
Nice Ji
ReplyDelete