ਸਤਿ ਸ੍ਰੀ ਅਕਾਲ ਜੀ ਸਾਰੀਆਂ ਨੂੰ,
ਇਹ ਮੇਰੀ ਜ਼ਿੰਦਗੀ ਦੀ ਪਹਿਲੀ ਕਿਤਾਬ ਹੈ।
ਇਸ ਕਿਤਾਬ ਨੂੰ ਲਿਖਣ ਦਾ ਮੇਰਾ ਮਕਸਦ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ । ਇਹ ਕੁਝ ਸਵਾਲ ਹਨ
ਜੋ ਕਦੇ ਕਦੇ ਮੈਂ ਆਪਣੇ ਆਪ ਨੂੰ ਪੁੱਛਦਾ ।
ਪਰ ਕਦੇ ਮੈਨੂੰ ਸਹੀ ਜਵਾਬ ਨਹੀਂ ਮਿਲਿਆ ਇਹਨਾਂ ਦਾ। ਮੈਂ ਉਮੀਦ ਕਰਦਾ ਹਾਂ ਤੁਹਾਨੂੰ ਇਹ ਕਿਤਾਬ ਚੰਗੀ ਲੱਗੇਗੀ
ਮੈਂ ਇਕ ਲਿਖਾਰੀ ਹਾਂ ਤੇ ਸੋਚਣਾ ਮੇਰਾ ਕੰਮ ਹੈ।
ਪਰ ਕਦੇ ਕਦੇ ਮੈਂ ਸੋਚਦੇ ਸੋਚਦੇ ਏਨਾ ਡੂੰਗਾ ਚੱਲਿਆ ਜਾਣਾ,
ਕਿ ਬਾਕੀਆਂ ਨੂੰ ਮੇਰੀਆਂ ਗੱਲਾਂ ਹਾਸੋਹੀਣ ਲੱਗਣ ਲੱਗ ਜਾਂਦੀਆਂ
ਹਨ। ਕਦੇ ਕਦੇ ਮੈਂ ਚੰਨ ਨੂੰ ਦੇਖ ਕੇ ਸੋਚਦਾ ਇਹ ਕਿ ਚੀਜ਼ ਹੈ ਜੋ ਆਸਮਾਨ ਚ ਉੱਡ ਰਹੀ ਹੈ ਤੇ ਰਾਤ ਆਉਦੇ ਚਮਕਣ ਲੱਗ ਜਾਂਦੀ ਹੈ?ਇਹ ਤਾਰੇ ਕਿਵੇਂ ਬਣੇ ਹੋਣੇਗੇ ਤੇ ਇਹ ਹਵਾ ਵਿਚ ਕਿਵੇਂ ਉੱਡ ਰਹੇ ਹਨ?
ਮੈਂ ਪੜਿਆ ਸੀ ਕਿ ਉਥੇ ਗੁਰੂਤਾ ਆਕਰਸ਼ਣ ਨਹੀਂ ਹੈ, ਇਸ ਲਈ ਉੱਡ ਰਹੇ ਹਨ। ਪਰ ਇਹ ਜਵਾਬ ਪਤਾ ਨਹੀਂ ਕਿਉਂ ਮੈਨੂੰ ਤਸੱਲੀ ਜਿਹੀ ਨਹੀਂ ਦਿੰਦਾ।
ਮੈਂ ਸੋਚਦਾਂ ਹਾਂ ਧਰਤੀ ਉੱਤੇ ਗੁਰੂਤਾ ਆਕਰਸ਼ਣ ਹੈ ਚਲੋ ਮੈਂ ਮੰਨ ਲਿਆ,
ਪਰ ਧਰਤੀ ਤੋਂ ਬਾਹਰ ਗੁਰੂਤਾ ਆਕਰਸ਼ਣ ਕਿਉਂ ਨਹੀਂ ਹੈ?
ਧਰਤੀ ਤੋਂ ਬਾਹਰ ਵਾਲਾ ਬ੍ਰਹਿਮੰਡ ਆਖਿਰਕਾਰ ਕਿਥੇ ਖ਼ਤਮ ਹੁੰਦਾ ਹੋਵੇਗਾ?
ਬ੍ਰਹਿਮੰਡ ਦੇ ਖਤਮ ਹੋਣ ਤੋਂ ਬਾਅਦ ਅੱਗੇ ਕਿ ਹੋ ਸਕਦਾ ਹੈ? ਏਦਾਂ ਤਾਂ ਨੀ ਹੋ ਸਕਦਾ ਕਿ ਬ੍ਰਹਿਮੰਡ ਕੀਤੇ ਖ਼ਤਮ ਹੀ ਨਾ ਹੋਵੇ? ਹਰ ਚੀਜ਼ ਦਾ ਕੀਤੇ ਨਾ ਕੀਤੇ ਤਾਂ ਖਾਤਮਾ ਹੁੰਦਾ ਹੀ ਹੈ।
ਕਿ ਧਰਤੀ ਖ਼ਾਸ ਤੌਰ ਤੇ ਇਨਸਾਨਾਂ ਲਈ ਹੀ ਬਣਾਈ ਗਈ ਸੀ? ਕਿ ਇਹ ਕਿਸੇ ਨੇ ਸੋਚ ਸਮਝ ਕੇ ਬਣਾਈ ਸੀ?
ਮੈਂ ਕਦੇ ਕਦੇ ਰੱਬ ਵਿਚ ਯਕੀਨ ਨਹੀਂ ਕਰਦਾ, ਪਰ ਜਦੋਂ ਮੈਂ ,ਸੋਚਦਾ ਇਹ ਧਰਤੀ ਤੇ ਚੱਲਣ ਫਿਰਨ ਵਾਲਿਆਂ ਚੀਜ਼ਾਂ ਕਿ ਹਨ? ਇਹ ਹੱਸਦਿਆਂ ਵੀ ਹਨ, ਰੋਂਦਿਆਂ ਵੀ ਹਨ,
ਇਹ ਚੀਜ਼ਾਂ ਆਪਣੇ ਤੋਂ ਅੱਗੇ ਵੀ ਆਪਣੇ ਵਰਗੀਆਂ ਚੀਜ਼ਾਂ ਨੂੰ ਜਨਮ ਵੀ ਦਿੰਦਿਆਂ ਹਨ।
ਇਹ ਨਿੱਤ ਪੈਸੇ ਕਮਾਉਣ ਲਈ ਬਾਹਰ ਜਾਂਦੀਆਂ ਹਨ,
ਐਸ਼ੋ ਅਰਾਮ ਕਰਦਿਆਂ ਹਨ।
ਇਹਨਾਂ ਅੰਦਰ ਵੀ ਸਭ ਚੀਜ਼ਾਂ ਐਵੇਂ ਹਨ, ਜਿਵੇਂ ਕਿਸੇ ਨੇ ਵਿਸ਼ੇਸ ਤੌਰ ਤੇ ਪਾਇਆਂ ਹੋਣ।
ਦਿਲ ਦਾ ਆਪਣਾ ਕੰਮ ਹੈ, ਫੇਫੜਿਆਂ ਦਾ ਆਪਣਾ ਕੰਮ ਹੈ, ਮਿਹਦੇ ਦਾ ਆਪਣਾ ਕੰਮ ਹੈ ਤੇ ਦਿਮਾਗ ਦਾ ਆਪਣਾ ਕੰਮ ਹੈ। ਇਹ ਸਭ ਚੀਜ਼ਾਂ ਆਪਣੇ ਆਪ ਤਾਂ ਨਹੀਂ ਬਣ ਸਕਦੀਆਂ? ਪਰ ਦੂਜੇ ਪਾਸੇ ਮੈਂ ਸੋਚਦਾਂ ਇਹੋ ਜਿਹੀਆਂ ਚੀਜ਼ਾਂ ਉਸ ਨੇ ਕੀ ਸੋਚ ਕੇ ਬਣਾਇਆਂ ਹੋਣਗੀਆਂ, ਜੋ ਏਨਾ ਪਾਪ ਕਰਦਿਆਂ ਹਨ ਇਸ ਦੁਨੀਆ ਤੇ ਆ ਕੇ, ਇਕ ਦੂਜੇ ਨੂੰ ਮਾਰਦੀਆਂ ਹਨ, ਭ੍ਰਿਸ਼ਟਾਚਾਰ ਕਰਦਿਆਂ ਹਨ, ਬਲਾਤਕਾਰ ਕਰਦਿਆਂ ਹਨ ਤੇ ਕਮਜ਼ੋਰਾਂ ਨੂੰ ਪਰੇਸ਼ਾਨ ਕਰਨ ਚ ਖੁਸ਼ ਹੁੰਦੀਆਂ ਹਨ। ਏਥੇ ਸਭ ਨੇ ਆ ਕੇ ਆਪੋ ਆਪਣੇ ਰੱਬ ਤੱਕ ਵੰਡ ਲਏ ਹਨ। ਹਰ ਕਿਸੇ ਦਾ ਏਥੇ ਅਲੱਗ ਰੱਬ ਹੈ।
ਕਿ ਏਦਾਂ ਹੋ ਸਕਦਾ ਹੈ ਕਿ ਕੀਤੇ ਬੈਠਾ ਰੱਬ ਆਪਾਂ ਨੂੰ ਮਨੋਰੰਜਨ ਲਈ ਦੇਖ ਰਿਹਾ ਹੋਵੇਗਾ?
ਕਿ ਆਪਾਂ ਉਸ ਦੇ ਲਈ ਮਨੋਰੰਜਨ ਦੇ ਸਾਧਨ ਹਾਂ?
ਮੈਂ ਇਹ ਵੀ ਸੁਣਿਆ ਹੈ ਕਿ ਇਨਸਾਨ ਪਹਿਲਾ ਬਾਂਦਰ ਹੁੰਦੇ ਸਨ ਤੇ ਹੋਲੀ ਹੋਲੀ ਇਹ ਬਾਂਦਰਾਂ ਨੂੰ ਸਮਝ ਆਉਣ ਲੱਗੀ ਤੇ ਇਹ ਹੋਲੀ ਹੋਲੀ ਇਨਸਾਨ ਬਣ ਗਏ। ਇਹ ਆਪਣੇ ਅੱਜ ਦਾ ਵਿਗਿਆਨਿਕ ਤੱਥ ਹੈ।
ਇਹ ਗੱਲ ਵਿਗਿਆਨੀਆਂ ਨੇ ਬਹੁਤ ਸਾਲਾਂ ਦੀ ਸੋਧ ਤੋਂ ਬਾਅਦ ਪਤਾ ਕਰੀ ਹੈ। ਪਰ ਬਾਂਦਰ ਤਾਂ ਹੁਣ ਵੀ ਇਸ ਧਰਤੀ ਤੇ ਮੌਜੂਦ ਹਨ। ਕਿ ਕੋਈ ਬਾਂਦਰ ਹੁਣ ਅੱਗੇ ਜਾ ਕੇ ਇਨਸਾਨ ਬਣ ਸਕਦਾ ਹੈ, ਜਿਵੇਂ ਪਹਿਲਾਂ ਬਣਿਆ ਸੀ?ਕਿ ਇਹ ਚੀਜ਼ ਸੰਭਵ ਹੈ? ਜੇ ਉਸ ਸਮੇਂ ਦਾ ਬਾਂਦਰ ਹੋਲੀ ਹੋਲੀ ਇਨਸਾਨ ਬਣ ਗਿਆ ਸੀ ਤਾਂ ਅੱਜ ਦਾ ਬਾਂਦਰ ਹੋਲੀ ਹੋਲੀ ਇਨਸਾਨ ਕਿਉਂ ਨਹੀਂ ਬਣ ਸਕਦਾ ਜੇਕਰ ਇਹ ਤਰਕ ਸਹੀ ਨਹੀਂ ਹੈ ਤਾਂ ਫਿਰ ਇਸ ਧਰਤੀ ਤੇ ਪਹਿਲਾ ਇਨਸਾਨ ਕਿਵੇਂ ਆਇਆ ਹੋਵੇਗਾ?
ਇਸ ਸੰਸਾਰ ਵਿਚ ਜਿੰਨੇ ਵੀ ਧਰਮ ਹਨ, ਸਭ ਦਾ ਇਸ ਗੱਲ ਨੂੰ ਲੈ ਕੇ ਆਪਣਾ ਅਲੱਗ ਤਰਕ ਹੈ।
ਇਸ ਗੱਲ ਨੂੰ ਲੈ ਕੇ ਹਰ ਧਾਰਮਿਕ ਗ੍ਰੰਥ ਵਿਚ ਇੱਕ ਅਲੱਗ ਕਹਾਣੀ ਦੱਸੀ ਗਈ ਹੈ।
ਪਰ ਅਸਲ ਕਹਾਣੀ ਕਿਹੜੀ ਹੈ, ਹੁਣ ਇਹ ਗੱਲ ਕਿਵੇਂ ਪਤਾ ਲੱਗੇਗੀ?
ਚਲੋ ਬਾਂਦਰ ਤੋਂ ਇਨਸਾਨ ਬਣਨ ਵਾਲੀ ਗੱਲ ਛੱਡ ਦੇਈਏ ਤਾਂ
ਫੇਰ ਸਵਾਲ ਫੇਰ ਉਹੀ ਆ ਜਾਂਦਾ ਹੈ। ਆਖਿਰਕਾਰ ਇਨਸਾਨ ਇਸ ਧਰਤੀ ਤੇ ਆਇਆ ਕਿਵੇਂ?
ਕਿ ਉਹ ਇਨਸਾਨ ਜਵਾਨ ਰੂਪ ਚ ਆਇਆ ਹੋਵੇਗਾ ਜਾਂ ਉਹ ਆਪਣੇ ਵਾਂਗੂੰ ਨਵਜੰਮੇ ਬੱਚੇ ਦੇ ਰੂਪ ਵਿਚ ਆਇਆ ਹੋਵੇਗਾ ?
ਜੇ ਉਹ ਇਨਸਾਨ ਨਵਜੰਮੇ ਬੱਚੇ ਦੇ ਰੂਪ ਵਿਚ ਆਇਆ ਸੀ ਤਾਂ ਉਸ ਨੇ ਕਿ ਖਾਇਆ ਹੋਵੇਗਾ ਉਸ ਸਮੇਂ
ਨਵਜੰਮੀਆਂ ਬੱਚਾ ਕਿਵੇਂ ਕੁਝ ਖਾ ਸਕਦਾ ਹੈ?
ਉਹ ਕਿਵੇਂ ਸ਼ਿਕਾਰ ਕਰ ਸਕਦਾ ਹੈ?
ਉਸ ਪਹਿਲੇ ਇਨਸਾਨ ਨੂੰ ਕਿਵੇਂ ਪਤਾ ਲੱਗਿਆ ਹੋਵੇਗਾ ਕਿ ਭੁੱਖ ਲੱਗੀ ਤੇ ਆਪਾਂ ਕੋਈ ਚੀਜ਼ ਖਾ ਸਕਦੇ ਹਾਂ?
ਸੋਚਣ ਨੂੰ ਇਹ ਗੱਲ ਆਮ ਜਿਹੀ ਲੱਗਦੀ ਹੈ, ਕਿ ਇਸ ਵਿਚ ਕਿ ਖ਼ਾਸ ਹੈ?
ਉਸਨੂੰ ਭੁੱਖ ਲੱਗੀ ਉਸ ਨੇ ਕੁਝ ਖਾ ਲਿਆ।
ਪਰ ਜ਼ਰਾ ਸੋਚ ਕੇ ਦੇਖੋ ਆਪਾਂ ਨੂੰ ਤਾਂ ਬਚਪਨ ਵਿਚ ਸਮਝਾਇਆ ਜਾਂਦਾ ਹੈ ਕਿ ਭੁੱਖ ਲੱਗੀ ਤੇ ਆਪਾਂ ਆਹ ਕੁਝ ਖਾ ਸਕਦੇ ਹਾਂ, ਪਰ ਉਸ ਪਹਿਲੇ ਇਨਸਾਨ ਨੂੰ ਕਿਵੇਂ ਪਤਾ ਲੱਗਿਆ ਹੋਵੇਗਾ? ਉਸ ਨੂੰ ਕਿਸ ਨੇ ਪਾਲਿਆ ਹੋਵੇਗਾ?
ਉਸ ਨੂੰ ਕਿਵੇਂ ਪਤਾ ਲੱਗਿਆ ਹੋਵੇਗਾ ਕਿ ਉਹ ਅੱਗੇ ਸੰਤਾਨ ਕਿਵੇਂ ਪੈਦਾ ਕਰ ਸਕਦਾ ਹੈ।
ਇਹ ਸਭ ਕਿਸ ਨੇ ਸਿਖਾਇਆ ਉਸ ਨੂੰ ਕਿ ਧਰਤੀ ਤੇ ਰੱਬ ਨੇ ਬੰਦਾ ਤੇ ਜਨਾਨੀ ਦਾ ਜੋੜਾ ਬਣਾ ਕੇ ਭੇਜਿਆ ਸੀ?
ਕਿ ਜ਼ਨਾਨੀ ਤੇ ਬੰਦਾ ਰੱਬ ਨੇ ਇਕੋ ਜਗ੍ਹਾ ਭੇਜੇ ਸੀ?
ਜੇ ਨਹੀਂ ਤਾਂ ਏਡੀ ਬੜੀ ਧਰਤੀ ਤੇ ਦੋਵੇ ਇਕੱਠੇ ਕਿਵੇਂ ਹੋਏ? ਕਿ ਧਰਤੀ ਤੇ ਦੋ ਤੋਂ ਵੱਧ ਇਨਸਾਨ ਆਏ ਸਨ?
ਇਹ ਇਨਸਾਨ ਬਣੇ ਕਿਵੇਂ ਇਸ ਦਾ ਕਿਸੇ ਨੂੰ ਨਹੀਂ ਪਤਾ। ਇਕ ਵਿਗਿਆਨਿਕ ਤੱਥ ਇਹ ਵੀ ਹੈ ਕਿ ਇਨਸਾਨ ਮਿੱਟੀ ਤੋਂ ਬਣਿਆ ਸੀ।
ਪਰ ਮਿੱਟੀ ਤਾਂ ਅੱਜ ਵੀ ਆਪਣੇ ਪੈਰਾਂ ਹੇਠ ਮੌਜੂਦ ਹੈ। ਕਿ ਕੋਈ ਇਸ ਮਿੱਟੀ ਤੋਂ ਇਨਸਾਨ ਬਣਾ ਸਕਦਾ ਹੈ?
ਹੁਣ ਇਹ ਤਰਕ ਨਾ ਦੇਣ ਲੱਗ ਜਾਣਾ ਕਿ ਇਹ ਰੱਬ ਦਾ ਕੰਮ ਆ ਆਪਾਂ ਕਿਵੇਂ ਕਰ ਸਕਦੇ ਹਾਂ।
ਪਰ ਇਸ ਧਰਤੀ ਤੇ ਬਹੁਤ ਮਹਾਪੁਰੁਸ਼ ਇਹੋ ਜਿਹੇ ਹਨ ਜੋ ਆਪਣੇ ਆਪ ਨੂੰ ਰੱਬ ਮੰਨਦੇ ਹਨ।
ਉਹਨਾਂ ਨੂੰ ਕਹੋ ਕਿ ਜੇ ਉਹ ਭਗਵਾਨ ਹਨ ਤਾਂ ਮਿੱਟੀ ਤੋਂ ਇਕ ਬੰਦਾ ਬਣਾ ਕੇ ਦਿਖਾ ਦੇਣ।
ਚਲੋ ਜੇ ਆਪਾਂ ਧਾਰਮਿਕ ਗ੍ਰੰਥਾਂ ਦੀ ਮੰਨੀਏ ਤਾਂ ਮੁਸਲਿਮ ਧਰਮ ਅਨੁਸਾਰ ਪਹਿਲਾ ਇਨਸਾਨ ਇਸ ਧਰਤੀ ਤੇ "ਆਦਮ ਆਇਆ ਸੀ ਜੇ ਇਹ ਸੱਚ ਹੈ ਤਾਂ ਅੱਜ ਸਭ ਨੇ ਮੁਸਲਿਮ ਹੀ ਹੋਣਾ ਸੀ। ਜੇ ਹਿੰਦੂ ਧਰਮ ਅਨੁਸਾਰ ਚਲੀਏ ਤਾਂ ਬ੍ਰਹਮਾ ਜੀ ਨੇ ਧਰਤੀ ਬਣਾਈ ਸੀ ਤੇ ਪਹਿਲਾ ਇਨਸਾਨ "ਮਨੂ" ਭੇਜਿਆ ਸੀ। ਜੇ ਇਹ ਗੱਲ ਸੱਚ ਆ ਤਾਂ ਅੱਜ ਸਭ ਨੇ ਹਿੰਦੂ ਹੀ ਹੋਣਾ ਸੀ।
ਏਦਾਂ ਹੀ ਬਾਈਬਲ ਵਿਚ ਵੀ ਇਨਸਾਨ ਦੇ ਆਉਣ ਬਾਰੇ ਅਲੱਗ ਤਰਕ ਦਿੱਤਾ ਗਿਆ ਹੈ।
ਬਾਕੀ ਹਰ ਧਰਮ ਵਿਚ ਇਹਨਾਂ ਦੇ ਵੱਖ ਵੱਖ ਤਰਕ ਮਿਲਦੇ ਹਨ।
ਪਰ ਸੱਚ ਕੀ ਹੈ ਇਹ ਕਿਸੇ ਨੂੰ ਨਹੀਂ ਪਤਾ।
ਸਭ ਆਪਣੇ ਆਪਣੇ ਧਰਮ ਦੇ ਅਨੁਸਾਰ ਹੀ ਇਹਨਾਂ ਗੱਲਾਂ ਨੂੰ ਸੱਚ ਮੰਨਦੇ ਹਨ।
ਕਿ ਜਿਵੇਂ ਹਿੰਦੂ ਧਰਮ ਵਿਚ ਦੱਸਿਆ ਗਿਆ ਪਹਿਲਾ ਇਨਸਾਨ "ਮੰਨੂ", ਕੁਰਾਨ ਵਿਚ ਦੱਸਿਆ ਪਹਿਲਾ ਇਨਸਾਨ "ਆਦਮ' ਤੇ ਬਾਈਬਲ ਵਿਚ ਦੱਸੇ ਗਏ ਪਹਿਲੇ ਇਨਸਾਨ ਨੇ ਹੀ ਅੱਗੇ ਤੋਂ ਅੱਗੇ ਸੰਤਾਨਾਂ ਪੈਦਾ ਕੀਤੀਆਂ ਸਨ?
ਕਿ ਹਰ ਧਰਮ ਵਿਚ ਸਹੀ ਦੱਸਿਆ ਗਿਆ ਹੈ?
ਕਿ ਸੱਚੀਂ ਹਰ ਧਰਮ ਦਾ ਆਪਣਾ ਅਲੱਗ ਰੱਬ ਹੈ? ਇਹ ਸਵਾਲ ਮੈਂ ਹੁਣ ਥੋਡੇ ਤੇ ਛੱਡਦਾ ਹਾਂ।
ਇਸ ਬਾਰੇ ਤੁਸੀ ਕੁਝ ਸਮਾਂ ਕੱਢ ਕੇ ਜਰੂਰ ਸੋਚਿਓ।
ਚਲੋ ਇੱਕ ਪਲ ਲਈ ਮੰਨ ਲਿਆ ਕਿ ਸਭ ਕੁਝ ਰੱਬ ਨੇ ਬਣਾਇਆ ਹੈ।
ਪਰ ਹੁਣ ਇਕ ਸਵਾਲ ਇਹ ਉਠਦਾ ਹੈ ਰੱਬ ਆਖਿਰਕਾਰ ਦਿਖਦਾ ਕਿਵੇਂ ਦਾ ਹੈ?
ਦੂਜਾ ਸਵਾਲ ਰੱਬ ਨੂੰ ਕਿਸ ਨੇ ਬਣਾਇਆ ਹੋਵੇਗਾ?
ਤੁਸੀ ਸਭ ਜਰੂਰ ਮੈਨੂੰ ਗਾਲ਼ਾਂ ਕੱਢਣ ਲੱਗ ਗਏ ਹੋਵੋਗੇ ਕਿ "ਮੂਰਖਾ ਉਹ ਰੱਬ ਆ, ਰੱਬ ਨੂੰ ਕੌਣ ਬਣਾ ਸਕਦਾ"
ਪਰ ਇਕ ਬਾਰ ਅਰਾਮ ਨਾਲ ਬੈਠ ਕੇ ਸੋਚੋ ਏਥੇ ਹਰ ਚੀਜ਼ ਦਾ ਕੋਈ ਨਾ ਕੋਈ ਜਨਮਦਾਤਾ ਹੈ।
ਇਨਸਾਨ ਦਾ ਜਨਮਦਾਤਾ ਮੰਨ ਲਿਆ ਰੱਬ ਹੈ ਪਰ ਹੁਣ ਸਵਾਲ
ਇਹ ਉਠਦਾ ਹੈ ਕਿ ਰੱਬ ਦਾ ਜਨਮਦਾਤਾ ਆਖਿਰਕਾਰ ਹੈ ਕੌਣ? ਰੱਬ ਕਿਵੇਂ ਬਣਿਆ ਹੋਵੇਗਾ?
ਰੱਬ ਦਾ ਅਸਲ ਰੂਪ ਕਿਸ ਤਰ੍ਹਾਂ ਦਾ ਹੋਵੇਗਾ
ਕਿ ਜਿਸ ਰੱਬ ਨੂੰ ਆਪਾਂ ਪੂਜਦੇ ਹਾਂ ਕਿ ਉਹੀ ਅਸਲੀ ਰੱਬ ਹੈ?
ਤੁਸੀ ਅੱਜ ਜਿਉਂਦੇ ਹੋ ਤਾਂ ਮੇਰਾ ਯਕੀਨ ਮੰਨਿਓ,
ਜੋ ਧਰਤੀ ਤੇ ਪਹਿਲਾ ਇਨਸਾਨ ਆਇਆ ਸੀ, ਓਹੀਓ ਥੋਡਾ ਅਸਲੀ ਪੂਰਵਜ ਹੈ।
ਗੁੱਸਾ ਨਾ ਕਰੀਓ,,,,
ਪਹਿਲਾ ਗੱਲ ਸਮਝ ਲੈਣੇ ਆ ਆਪਾ।
ਚਲੋ ਸੋਚੋ,,,
ਜੇ ਮੈਂ ਅੱਜ ਜਿਉਂਦਾ ਹਾਂ ਤਾਂ ਇਸ ਦਾ ਮਤਲਬ ਮੇਰਾ ਬਾਪੂ ਵੀ ਹੈ, ਜੇ ਮੇਰਾ ਬਾਪੂ ਵੀ ਹੈ ਤਾਂ ਉਸਦਾ ਬਾਪੂ ਵੀ ਹੋਵੇਗਾ,
ਜੇ ਮੇਰੇ ਬਾਪੂ ਦਾ ਬਾਪੂ ਵੀ ਸੀ ਤਾਂ ਉਸ ਦਾ ਵੀ ਬਾਪੂ ਜਰੂਰ ਹੋਏਗਾ ਤਾਂ ਇਹ ਲੜੀ ਚਲਦੀ ਹੀ ਰਹੀ ਹੋਵੇਗੀ।
ਇਹ ਲੜੀ ਉਦੋਂ ਹੀ ਸ਼ੁਰੂ ਹੋਈ ਹੋਵੇਗੀ ਜਦੋ ਇਸ ਧਰਤੀ ਤੇ ਇਨਸਾਨ ਪਹਿਲੀ ਬਾਰ ਆਇਆ ਹੋਵੇਗਾ।
ਤੁਸੀ ਖੁਦ ਸੋਚ ਕੇ ਦੇਖੋ ਇਸ ਤਰ੍ਹਾਂ ਤਾਂ ਨਹੀਂ ਹੋ ਸਕਦਾ ਕਿ ਆਪਣੇ ਪੜਦਾਦੇ ਹੀ ਪਹਿਲੇ ਇਨਸਾਨ ਸਨ।
ਆਪਣੇ ਪੜਦਾਦੇ ਦੇ ਵੀ ਪੜਦਾਦੇ ਸਨ।
ਅੱਗੋਂ ਉਹਨਾਂ ਦੇ ਵੀ ਪੜਦਾਦੇ ਸਨ।
ਇਸ ਦਾ ਮਤਲਬ ਜਦੋ ਇਸ ਧਰਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਸਨ ਉਦੋਂ ਵੀ ਆਪਣੇ ਪਰਵਾਰ ਚੋਂ ਕੋਈ ਨਾ ਕੋਈ ਮੌਜੂਦ ਸੀ।
ਜਦੋ ਸ੍ਰੀ ਰਾਮ ਜੀ ਧਰਤੀ ਤੇ ਆਏ ਸੀ ਉਦੋਂ ਵੀ ਇਸ ਧਰਤੀ ਤੇ ਆਪਣੇ ਪਰਿਵਾਰ ਵਾਲੇ ਮੌਜੂਦ ਸਨ ਤੇ ਜਦੋਂ ਮੁਹੰਮਦ ਸੱਸੱਲ੍ਹਾਹੁ ਅਲਾਹੀ ਵਾਸਲਮ ਵੀ ਇਸ ਧਰਤੀ ਤੇ ਆਏ ਹੋਏ ਤਾਂ ਆਪਣਾ ਪਰਿਵਾਰ ਵੀ ਉਸ ਸਮੇਂ ਮੌਜੂਦ ਸੀ।
ਮੁੱਕਦੀ ਗੱਲ ਆ ਇਹ ਲੜੀ ਪਹਿਲੇ ਇਨਸਾਨ ਤੇ ਜਾ ਕੇ ਮੁੱਕਦੀ ਹੈ।
ਮੈਂ ਕਦੀ ਕਦੀ ਮੇਰੀ ਮੰਮੀ ਤੋਂ ਸਵਾਲ ਪੁੱਛਦਾ
"ਮੰਮੀ ਇਹ ਮੀਂਹ ਕੌਣ ਪਾਉਂਦਾ ਹੁੰਦਾ ਤੇ ਹਵਾ ਕੌਣ ਚਲਾਉਂਦਾ"
ਮੇਰੀ ਮੰਮੀ ਦਾ ਜਵਾਬ ਹੁੰਦਾ
"ਪੁੱਤ ਅੱਲ੍ਹਾ ਪਾਉਂਦਾ ਮੀਂਹ"
ਫੇਰ ਮੇਰਾ ਸਵਾਲ ਹੁੰਦਾ
"ਮੰਮੀ ਸਿੱਖਾਂ ਤੇ ਹਿੰਦੂਆਂ ਤੇ ਕੌਣ ਪਾਉਂਦਾ ਮੀਂਹ"
ਅੱਗੋਂ ਮੰਮੀ ਥੋੜ੍ਹਾ ਗੁੱਸੇ ਵਿਚ ਬੋਲਦੀ ਆ ਫੇਰ "ਤੂੰ ਬਹੁਤ ਜ਼ਿਆਦਾ ਬੋਲਣ ਲੱਗ ਗਿਆ।
ਪਰ ਅਸਲ ਗੱਲ ਇਹ ਆ ਆਪਣੇ ਦਿਮਾਗ ਚ ਧਰਮ ਏਨਾ ਜ਼ਿਆਦਾ ਭਰ ਦਿੱਤਾ ਹੈ, ਰੱਬ ਦਾ ਖੌਫ ਏਨਾ ਜਿਆਦਾ ਭਰ ਦਿੱਤਾ ਹੈ,
ਜੇ ਆਪਾਂ ਰੱਬ ਬਾਰੇ ਕੋਈ ਸਵਾਲ ਪੁੱਛੀਏ ਤਾਂ ਉਹਨਾਂ ਨੂੰ ਇਹ ਗੱਲ ਪਾਪ ਜਿਹੀ ਲੱਗਣ ਲੱਗ ਜਾਂਦੀ ਹੈ।
ਏਥੇ ਕੋਈ ਆਪਣੇ ਰੱਬ ਬਾਰੇ ਮਾੜਾ ਨਹੀਂ ਸੋਚ ਸਕਦਾ।
ਪਰ ਮੈਂ ਸੋਚਦਾ ਹਾਂ ਜੇ ਸਾਡੇ ਤੇ ਮੀਂਹ ਅੱਲ੍ਹਾ ਪਾਉਂਦਾ ਤਾਂ ਬਾਕੀਆਂ ਤੇ ਕੌਣ ਪਾਉਂਦਾ?
ਜੇ ਬਾਕੀਆਂ ਤੇ ਵੀ ਅੱਲ੍ਹਾ ਪਾਉਂਦਾ ਤਾਂ ਸਭ ਅੱਲ੍ਹਾ ਨੂੰ ਹੀ ਕਿਉਂ ਨੀ ਮੰਨਣ ਲੱਗ ਜਾਂਦੇ
ਜੇ ਹਿੰਦੂ ਧਰਮ ਅਨੁਸਾਰ ਚੱਲੀਏ ਤਾਂ ਮੀਂਹ ਇੰਦਰ ਦੇਵ ਪਾਉਂਦਾ। ਜੇ ਇਹ ਗੱਲ 100 ਪ੍ਰਤੀਸ਼ਤ ਸੱਚ ਹੈ ਤਾਂ ਸਭ ਹਿੰਦੂ ਧਰਮ ਨੂੰ
ਕਿਉਂ ਨੀ ਮੰਨਦੇ
ਇਸ ਤਰ੍ਹਾਂ ਇਸ ਬਾਰੇ ਸਭ ਧਰਮਾਂ ਦੀ ਅਲੱਗ ਅਲੱਗ ਰਾਇ ਹੈ। ਪਰ ਅਸਲ ਸੱਚ ਕੀ ਆ ਮੈਂ ਹਮੇਸ਼ਾ ਇਹੀ ਸੋਚਦਾ ਰਹਣਾ। ਇਕ ਕੰਮ ਕਰੀਓ, ਕਦੇ ਇਸ ਚਮਕਦੇ ਸੂਰਜ ਨੂੰ ਧਿਆਨ ਨਾਲ ਦੇਖਿਓ,
ਇਸ ਨੂੰ ਇਸ ਨਜ਼ਰ ਨਾਲ ਨਾ ਦੇਖਿਓ ਕਿ ਇਹ ਸੂਰਜ ਹੈ। ਇਸ ਨੂੰ ਇਸ ਨਜ਼ਰ ਨਾਲ ਦੇਖਿਓ ਕਿ ਆਖਿਰਕਾਰ ਇਹ ਚੀਜ਼ ਕਿ ਹੈ ਜੋ ਅੱਜ ਤੱਕ ਜਲ ਰਹੀ ਹੈ ਤੇ ਅੱਗੇ ਵੀ ਪਤਾ ਨਹੀਂ ਕਿੰਨੇ ਸਾਲਾਂ ਤੱਕ ਜਲਦੀ ਰਹੇਗੀ?
ਆਪਣੇ ਅੱਜ ਦੇ ਵਿਗਿਆਨੀਆਂ ਦਾ ਇਹ ਦਾਅਵਾ ਹੈ ਕਿ ਧਰਤੀ ਸੂਰਜ ਦਾ ਟੁਕੜਾ ਹੀ ਸੀ ਜੋ ਕਿ ਕਈ ਲੱਖਾਂ ਕਰੋੜਾਂ ਸਾਲਾਂ ਬਾਅਦ ਇਨਸਾਨਾਂ ਦੇ ਰਹਿਣ ਯੋਗ ਬਈ।
ਪਰ ਮੈਂ ਪੁੱਛਣਾ ਚਾਹੁਣਾ ਕਿ ਕੋਈ ਟੁਕੜਾ ਧਰਤੀ ਦੀ ਤਰ੍ਹਾਂ ਗੋਲ ਕਿਵੇਂ ਹੋ ਸਕਦਾ?
ਚਲੋ ਧਰਤੀ ਨਾਮ ਦਾ ਟੁਕੜਾ ਗੋਲ ਬਣ ਗਿਆ ਠੀਕ ਹੈ। ਬਾਕੀ ਗ੍ਰਹਿ ਕਿਵੇ ਗੋਲ ਬਣੇ ਫੇਰ?
ਸਭ ਦਾ ਆਕਾਰ ਗੋਲ ਹੀ ਕਿਉਂ ਹੈ?
ਕਿ ਸੂਰਜ ਤੋਂ ਕਿਸੇ ਨੇ ਵਿਸ਼ੇਸ਼ ਤਰੀਕੇ ਨਾਲ ਕੱਟ ਕੇ ਇਹ ਗ੍ਰਹਿ ਗੋਲ ਬਣਾਏ ਸੀ?
ਕਿ ਜਿਵੇਂ ਕਰੋੜਾਂ ਅਰਬਾਂ ਸਾਲਾਂ ਬਾਅਦ ਆਪਣੀ ਧਰਤੀ ਇਨਸਾਨ ਦੇ ਰਹਿਣ ਯੋਗ ਬਣ ਗਈ ਸੀ ਤੇ ਏਥੇ ਇਨਸਾਨਾਂ ਦਾ ਜਨਮ ਹੋਣ ਲੱਗ ਗਿਆ ਸੀ, ਕਿ ਭਵਿੱਖ ਵਿਚ ਕੋਈ ਹੋਰ ਗ੍ਰਹਿ ਵੀ ਲੱਖਾਂ ਕਰੋੜਾਂ ਸਾਲਾਂ ਬਾਅਦ ਏਦਾਂ ਦਾ ਬਣ ਜਾਵੇਗਾ, ਜਿਥੇ ਖੁਦ ਬਾ ਖੁਦ ਕੋਈ ਨਵੀਂ ਪ੍ਰਜਾਤੀ ਹੋਂਦ ਵਿਚ ਆਵੇਗੀ?
ਕਿ ਆਉਣ ਵਾਲੇ ਲੱਖਾਂ ਕਰੋੜਾਂ ਸਾਲਾਂ ਬਾਅਦ ਮੰਗਲ ਗ੍ਰਹਿ ਜਾਂ ਕਿਸੇ ਹੋਰ ਗ੍ਰਹਿ ਤੇ ਨਵੇਂ ਕਿਸਮ ਦੇ ਇਨਸਾਨ ਪੈਦਾ ਹੋ ਸਕਣਗੇ? ਉਹ ਕਿਸ ਧਰਮ ਦੇ ਹੋਣਗੇ?
ਕਿ ਉਹ ਹਿੰਦੂ ਹੋਣਗੇ, ਮੁਸਲਿਮ ਹੋਣਗੇ, ਇਸਾਈ ਹੋਣਗੇ ਜਾਂ ਕੁਝ ਹੋਰ ਧਰਮ ਦੇ ਹੋਣਗੇ?
ਜਾਂ ਉਹ ਵੀ ਆਪਣਾ ਕੋਈ ਨਵਾਂ ਧਰਮ ਬਣਾਉਣਗੇ?
ਇਕ ਬਾਰ ਲਈ ਇਹ ਚੀਜ਼ ਸੋਚਣੀ ਛੱਡ ਦੋ ਕਿ ਸਭ ਰੱਬ ਨੇ ਬਣਾਇਆ ਹੈ (ਮੈਨੂੰ ਲੱਗਦਾ ਸਭ ਨੇ ਲਗਭਗ ਏਹੀ ਸੋਚਣਾ ਸੀ
ਮੈਨੂੰ ਪਤਾ ਇਹ ਸਭ ਸਵਾਲ ਥੋਨੂੰ ਬੱਚਿਆਂ ਵਰਗੇ ਲਗਦੇ ਹੋਏ ਆ ਤੇ ਕਈ ਹੱਸ ਵੀ ਰਹੇ ਹੋਣੇ ਮੇਰੇ ਇਹਨਾਂ ਸਵਾਲਾਂ ਤੇ,
ਪਰ ਇਕ ਬਾਰੀ ਆਪਣੇ ਦਿਲ ਨੂੰ ਪੁੱਛੋ
ਕਿ ਤੁਸੀ ਇਹਨਾਂ ਸਵਾਲਾਂ ਦੇ ਜਵਾਬ ਜਾਣਦੇ ਹੋ? ਤੁਸੀ ਇਹ ਸਵਾਲ ਖ਼ੁਦ ਨੂੰ ਪੁੱਛ ਕੇ ਦੇਖੋ ਇੱਕ ਬਾਰ। ਆਪਾਂ ਨੂੰ ਇਹਨਾਂ ਸਵਾਲਾਂ ਤੇ ਥੋੜ੍ਹਾ ਸੋਚਣਾ ਚਾਹੀਦਾ ਹੈ। ਇਹਨਾਂ ਸਵਾਲਾਂ ਦਾ ਅਸਲੀ ਜਵਾਬ ਕੋਈ ਨਹੀਂ ਦੇ ਸਕਦਾ। ਮਰਨ ਤੋਂ ਬਾਅਦ ਸ਼ਾਇਦ ਇਸ ਦਾ ਜਵਾਬ ਮਿਲਦਾ ਹੋਵੇ ਪਰ ਮਰੇ ਹੋਏ ਬੰਦੇ ਨੂੰ ਪੁੱਛਿਆ ਕਿਵੇਂ ਜਾਵੇ
ਏਥੇ ਹਰ ਚੀਜ਼ ਦਾ ਆਪਣਾ ਨਾਮ ਹੈ, ਬੰਦੇ ਦਾ ਆਪਣਾ ਨਾਮ ਹੈ ਸਬਜ਼ੀਆਂ ਦਾ ਅਲੱਗ ਨਾਮ ਹੈ ਤੇ ਜਾਨਵਰਾਂ ਦਾ ਆਪਣਾ ਅਲੱਗ ਨਾਮ ਹੈ।
ਪਰ ਕੀ ਇਹ ਸਭ ਇਹਨਾਂ ਦੇ ਅਸਲੀ ਨਾਮ ਹਨ?
ਇਹ ਨਾਮ ਤਾਂ ਆਪਾਂ ਇਨਸਾਨਾਂ ਨੇ ਰੱਖੇ ਹਨ ਤਾਂ ਜੋ ਆਪਾਂ ਇਹਨਾਂ ਚੀਜ਼ਾਂ ਨੂੰ ਯਾਦ ਰੱਖ ਸਕੀਏ।
ਇਹਨਾਂ ਦਾ ਅਸਲ ਨਾਮ ਕੀ ਹੋ ਸਕਦਾ?
ਕਹਿੰਦੇ ਆ ਇਸ ਦੁਨੀਆ ਤੇ ਰੱਬ ਦੀ ਇਜਾਜ਼ਤ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ ਪਰ ਫੇਰ ਰੱਬ ਕਦੇ ਆਪਣੇ ਸਾਹਮਣੇ ਕਿਉਂ ਨਹੀਂ ਆਉਂਦਾ?
ਕਿਉਂ ਹਮੇਸ਼ਾ ਲੁੱਕ ਛਿਪ ਕੇ ਦੇਖਦਾ ਰਹਿੰਦਾ ਆਪਾ ਨੂੰ?
ਕਿ ਜੋ ਆਪਾਂ ਪ੍ਰਾਥਨਾ ਕਰਦੇ ਆ ਉਹ ਸਭ ਸੁਣਦਾ ਵੀ ਹੈ ਜਾਂ ਨਹੀਂ?
ਏਨੇ ਲੋਕਾਂ ਦੀਆ ਪ੍ਰਾਥਨਾਵਾਂ ਰੱਬ ਕਿਵੇ ਸੁਣਦਾ ਹੋਏਗਾ? ਕਿ ਮੰਦਿਰਾਂ ਮਸਜਿਦਾਂ ਚ ਜਾਕੇ ਹੀ ਰੱਬ ਗੱਲ ਸੁਣਦਾ ਹੈ ? ਜੇ ਨਹੀਂ ਤਾਂ ਮੰਦਿਰਾਂ ਮਸਜਦਾਂ ਦੀ ਲੋੜ ਕਿ ਹੈ?
ਜਾਨਵਰਾਂ ਦਾ ਤਾਂ ਕੋਈ ਮੰਦਿਰ ਨਹੀਂ ਹੁੰਦਾ ਕਿ ਰੱਬ ਜਾਨਵਰਾਂ ਦੀ ਗੱਲ ਹੀ ਨਹੀਂ ਸੁਣਦਾ?
ਇਕ ਜਵਾਕ ਆਪਣੇ ਪਾਸ ਹੋਣ ਲਈ ਦੁਆ ਕਰਦਾ ਕਿ ਮੈਂ ਪਾਸ ਹੋ ਜਾਵਾ।
ਪਰ ਜੇਕਰ ਉਹ ਦੁਆ ਨਾ ਕਰੇ ਕਿ ਉਹ ਫੇਲ ਹੋ ਜਾਵੇਗਾ? ਕਿ ਦੁਆ ਦੇ ਨਾਲ ਉਹ ਬਿਨਾਂ ਪੜੇ ਪਾਸ ਹੋ ਜਾਵੇਗਾ? ਜੇ ਨਹੀਂ ਤਾਂ ਆਖਿਰਕਾਰ ਦੁਆ ਕਰਦੇ ਕਿਉਂ ਹਾਂ ਆਪਾਂ ਮੈਨੂੰ ਲੱਗਦਾ ਸ਼ਾਇਦ ਦੁਆ ਕਰਨ ਦਾ ਕਾਰਨ ਇਹ ਹੈ ਆਪਾਂ ਨੂੰ ਇਕ ਹੌਂਸਲਾ ਜਾ ਹੋ ਜਾਂਦਾ ਹੈ ਕਿ ਰੱਬ ਆਪਣੇ ਨਾਲ ਆ। ਕਿ ਪ੍ਰਾਥਨਾ ਕਰਨ ਨਾਲ ਸੱਚੀ ਰੱਬ ਆਪਣੇ ਨਾਲ ਹੋ ਜਾਂਦਾ ਹੈ? ਕਿ ਰੱਬ ਸੱਚੀ ਕਿਸੇ ਵਿਸ਼ੇਸ ਜਗ੍ਹਾ ਤੇ ਆਕੇ ਹੀ ਲੋਕਾਂ ਦੀ ਗੱਲ ਸੁਣਦਾ ਹੈ?
ਇਸ ਦੁਨੀਆ ਤੇ ਮੈਨੂੰ ਬਹੁਤ ਕੁਝ ਗਲਤ ਲਗਦਾ ਹੈ। ਇਨਸਾਨ ਨਾਮ ਦੀਆ ਚੀਜ਼ਾਂ ਦਰੱਖਤਾਂ ਤੋਂ ਏਨਾ ਕੁਝ ਖਾਣ ਨੂੰ ਸਕਦੀਆਂ ਹਨ ਪਰ ਇਹਨਾਂ ਨੂੰ ਮਾਸ ਖਾਣ ਦੀ ਜਰੂਰਤ ਕਿਉਂ ਪੈਂਦੀ ਹੈ?
ਇਨਸਾਨਾਂ ਨੂੰ ਕਿਸੇ ਬੇਕਸੂਰ ਨੂੰ ਮਾਰਨ ਦਾ ਹੱਕ ਕਿਸ ਨੇ ਦਿੱਤਾ ਹੈ?
ਹੈਰਾਨੀ ਦੀ ਗੱਲ ਤਾਂ ਇਹ ਹੈ ਇਹਨਾਂ ਬੱਕਰੀਆਂ ਮੁਰਗਿਆਂ ਦਾ ਸ਼ਰੇਆਮ ਕਤਲ ਕੀਤਾ ਜਾਂਦਾ ਹੈ ਤੇ ਕਿਸੇ ਨੂੰ ਕੋਈ ਫ਼ਰਕ ਤੱਕ ਨਹੀਂ ਪੈਂਦਾ!
ਕਿ ਉਹਨਾਂ ਵਿਚ ਜਾਨ ਨਹੀਂ ਹੁੰਦੀ?
ਜੇ ਕਿਸੇ ਜਾਨਵਰ ਨੂੰ ਮਾਰਨਾ ਗੁਨਾਹ ਨਹੀਂ ਹੈ ਤਾਂ ਕਿਸੇ ਬੰਦੇ ਨੂੰ ਮਾਰਨਾ ਕਿਵੇ ਗੁਨਾਹ ਹੋ ਸਕਦਾ ਹੈ?
ਉਹ ਬੋਲ ਨਹੀਂ ਸਕਦੇ ਇਸ ਲਈ ਆਪਾ ਉਹਨਾਂ ਤੇ ਜ਼ੁਲਮ ਕਰਦੇ ਹਾਂ?
ਜੇ ਉਹ ਬੋਲਦੇ ਹੁੰਦੇ ਕਿ ਤਾਂ ਵੀ ਆਪਾ ਉਹਨਾਂ ਨੂੰ ਖਾਂਦੇ
ਕਿ ਜੇ ਉਹ ਬੋਲਦੇ ਹੁੰਦੇ ਉਹ ਵੀ ਆਪਣੇ ਤੇ ਕੇਸ ਕਰਦੇ, ਓਹਨਾ ਦੇ ਕਿਸੇ ਰਿਸ਼ਤੇਦਾਰ ਨੂੰ ਮਾਰ ਕੇ ਖਾਣ ਤੇ
ਮੈਨੂੰ ਬਹੁਤ ਤਰਸ ਆਉਦਾ ਜਦੋ ਮੈਂ ਕਿਸੇ ਕਸਾਈ ਦੀ ਦੁਕਾਨ ਦੇ ਬਾਹਰ ਇਹਨਾਂ ਬੇਜੁਬਾਨ ਜਾਨਵਰਾਂ ਨੂੰ ਤੰਗ ਜੇ ਪਿੰਜਰੇ ਚ ਕੈਦ ਹੋਇਆ ਦੇਖਦਾ ਹਾਂ।
ਉਹ ਸਭ ਬਾਰੀ ਬਾਰੀ ਆਪਣੀ ਮੌਤ ਦੀ ਉਡੀਕ ਕਰ ਰਹੇ ਹੁੰਦੇ ਹਨ।
ਕਦੇ ਤੁਸੀ ਆਪਣੇ ਆਪ ਨੂੰ ਉਹਨਾਂ ਦੀ ਜਗ੍ਹਾ ਰੱਖ ਕੇ ਦੇਖਿਓ ਉਹਨਾਂ ਤੇ ਕਿ ਬੀਤਦੀ ਹੋਵੇਗੀ।
ਮੇਰੀ ਤਾਂ ਸੋਚ ਕੇ ਹੀ ਰੂਹ ਕੰਬ ਜਾਂਦੀ ਹੈ।
ਕਿ ਕਸਾਈ ਨੂੰ ਇਹਨਾਂ ਨੂੰ ਕੱਟਣ ਤੋਂ ਪਹਿਲਾਂ ਇਹਨਾਂ ਦੀਆਂ ਚੀਕਾਂ ਨਹੀਂ ਸੁਣਾਈ ਦਿੰਦਿਆਂ?
ਮੈਂ ਹੈਰਾਨ ਹੋ ਜਾਂਦਾ ਹਾਂ, ਜਦੋਂ ਮੈਂ ਦੇਖਦਾ ਇਹ ਇਨਸਾਨ ਛੋਟੇ ਛੋਟੇ ਪੰਛੀਆਂ ਨੂੰ ਵੀ ਪਿੰਜਰੇ ਵਿਚ ਪਾ ਕੇ ਕੁਝ ਕੇ ਪੈਸਿਆਂ ਲਈ ਵੇਚ ਦਿੰਦੇ ਹਨ।
ਜਿਨ੍ਹਾਂ ਪੰਛੀਆਂ ਨੂੰ ਉੱਡਣਾ ਚਾਹੀਦਾ ਹੈ ਉਹ ਆਪਣੀ ਪੂਰੀ ਜ਼ਿੰਦਗੀ ਇਕ ਛੋਟੇ ਜਿਹੇ ਪਿੰਜਰੇ ਵਿਚ ਬੀਤਾ ਕੇ ਮਰ ਜਾਂਦੇ ਹਨ। ਮੈਨੂੰ ਲੱਗਦਾ ਹੈ ਇਸ ਧਰਤੀ ਤੇ ਇਨਸਾਨਾਂ ਨਾਲੋਂ ਜ਼ਿਆਦਾ ਜਿਉਣ ਦਾ ਹੱਕ ਜਾਨਵਰਾਂ ਨੂੰ ਹੈ।
ਇਨਸਾਨ ਜਾਨਵਰਾਂ ਤੇ ਉਹ ਹਰ ਤਰਾਂ ਦਾ ਜ਼ੁਲਮ ਕਰਦਾ ਹੈ ਜੋ ਉਹ ਕਰ ਸਕਦਾ ਹੈ।
ਗਾਵਾਂ ਮੱਝਾਂ ਤੋਂ ਕੁੱਟ ਕੁੱਟ ਕੇ ਟੀਕੇ ਲਾ ਕੇ ਦੁੱਧ ਲੈਂਦਾ ਹੈ, ਬੇਕਸੂਰ ਜਾਨਵਰਾਂ ਦਾ ਸ਼ਿਕਾਰ ਕਰ ਕੇ ਖੁਸ਼ ਹੁੰਦਾ ਹੈ, ਜਾਨਵਰਾਂ ਨੂੰ ਤੜਫਾ ਤੜਫਾ ਕੇ ਮਾਰਦਾ ਹੈ, ਜਾਨਵਰਾਂ ਨੂੰ ਖਾਂਦਾ ਹੈ, ਕਿਸੇ ਜਾਨਵਰ ਦੀ ਖੱਲ ਉਤਾਰ ਕੇ ਆਪਣੇ ਲਈ ਸਮਾਨ ਬਣਾਉਦਾ ਹੈ ਤੇ ਕਿਸੇ ਜਾਨਵਰ ਦੇ ਦੰਦ ਕੱਢ ਕੇ ਉਹਨਾਂ ਦੇ ਗਹਿਣੇ ਬਣਾ ਲੈਂਦਾ ਹੈ।
ਅਸਲ ਵਿਚ ਜੇਕਰ ਕੋਈ ਰੱਬ ਹੈ ਵੀ ਤਾਂ ਉਸ ਨੇ ਇਨਸਾਨ ਨਾਮ ਦੀ ਚੀਜ਼ ਤੋਂ ਘਟੀਆ ਚੀਜ਼ ਸ਼ਾਇਦ ਹੀ ਕੋਈ ਬਣਾਈ ਹੋਵੇ। ਕਿ ਰੱਬ ਨੂੰ ਇਹ ਸਭ ਨਹੀਂ ਦਿਖਦਾ
ਜੇ ਉਹ ਸਭ ਕੁਝ ਦੇਖ ਰਿਹਾ ਹੈ ਤਾਂ ਉਹ ਇਹ ਸਭ ਦੇਖ ਕੇ ਕੁਝ ਕਰਦਾ ਕਿਉਂ ਨਹੀਂ ?
ਕਿ ਉਹ ਇਹਨਾਂ ਪਾਪੀ ਬੰਦਿਆਂ ਦੀ ਨਰਕ ਵਿਚ ਆਉਣ ਦਾ ਇੰਤਜ਼ਾਰ ਕਰ ਰਿਹਾ ਹੈ?
ਕਿ ਸੱਚੀ ਸਭ ਨੂੰ ਉਪਰ ਜਾ ਕੇ ਨਰਕ ਤੇ ਸਵਰਗ ਵਿਚ ਵੰਡੀਆਂ ਜਾਂਦਾ ਹੈ?
ਕਿ ਮਰਨ ਤੋਂ ਬਾਅਦ ਸੱਚੀ ਆਪਣੀ ਆਤਮਾ ਰੱਬ ਕੋਲ ਜਾਂਦੀ ਹੈ?
ਮੇਰੇ ਨਾਲ ਜਦੋ ਵੀ ਕੁਝ ਗਲਤ ਹੁੰਦਾ ਤਾਂ ਮੇਰੀ ਮੰਮੀ ਦਾ ਇਹੋ ਕਹਿਣਾ ਹੁੰਦਾ
"ਤੂੰ ਰੱਬ ਨੂੰ ਉਲਟਾ ਸਿੱਧਾ ਬੋਲਦਾ ਰਹਿਣਾ ਇਸ ਕਰਕੇ ਉਹ ਤੇਰੇ ਨਾਲ ਏਦਾਂ ਕਰਦਾ, ਰੱਬ ਨੂੰ ਉਲਟਾ ਸਿੱਧਾ ਬੋਲਣਾ ਬੰਦ ਕਰਦੇ ਤੇ ਨਮਾਜ਼ ਪੜਨ ਜਾਇਆ ਕਰ"
ਮੈਂ ਸੋਚਦਾ ਕਿ ਰੱਬ ਸੱਚੀ ਏਨਾ ਮਤਲਬੀ ਆ ਮੈਂ ਉਸ ਦੇ ਘਰ ਨਮਾਜ਼ ਪੜਨ ਨਹੀਂ ਜਾਂਦਾ ਇਸ ਲਈ ਉਹ ਮੇਰੇ ਨਾਲ ਏਦਾਂ ਕਰ ਰਿਹਾ?
ਕਿ ਜਿਥੇ ਸਭ ਜਾਕੇ ਰੱਬ ਨੂੰ ਯਾਦ ਕਰਦੇ ਆ, ਓਥੇ ਰੱਬ ਕਦੇ ਆਉਦਾ ਵੀ ਹੈ ਜਾਂ ਨਹੀਂ?
ਮੈਂ ਸ਼ਾਇਦ ਕਾਫੀ ਭਰਮਾਂ ਚ ਫਸ ਗਿਆ ਹਾਂ।
ਸ਼ਾਇਦ ਮੈਨੂੰ ਵੀ ਕੋਈ ਆਪਣਾ ਰੱਬ ਲੱਭ ਲੈਣਾ ਚਾਹੀਦਾ ਹੈ, ਜੋ ਆਪਣੇ ਮਤਲਬ ਲਈ ਮੈਨੂੰ ਆਪਣੇ ਆਪ ਨੂੰ ਯਾਦ ਕਰਨ ਨੂੰ ਨਾ ਕਹੇ।
ਜ਼ਬਰਦਸਤੀ ਮੇਰੇ ਕੰਮ ਇਸ ਲਈ ਨਾ ਬਿਗਾੜੇ ਕਿਉਕਿ ਉਸਨੂੰ ਯਾਦ ਨਹੀਂ ਕਰਦਾ।
ਜੇ ਕਿਸੇ ਨੂੰ ਇਹੋ ਜਿਹਾ ਰੱਬ ਮਿਲੇ ਤਾਂ ਮੈਨੂੰ ਜਰੂਰ ਦੱਸਿਓ।
ਉਮੀਦ ਕਰਦਾ ਹਾਂ ਤੁਹਾਨੂੰ ਮੇਰੀ ਪਹਿਲੀ ਕਿਤਾਬ ਵਧਿਆ ਲੱਗੀ ਹੋਵੇਗੀ ਤੇ ਬਾਕੀ ਤੁਸੀ ਮੇਰੇ ਨਾਲ ਵਟਸਐਪ ਤੇ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ।
ਪਰਵੀਨ ਰੱਖੜਾ
(8360000267)
ਬਾਕੀ ਇਹ ਜੋ ਜ਼ਿੰਦਗੀ ਹੈ ਆਪਣੀ ਇਸ ਨੂੰ ਕਦੇ ਵੀ ਚਿੰਤਾ ਵਿਚ ਨਾ ਗਵਾਓ। ਜ਼ਿੰਦਗੀ ਦੇ ਹਰ ਪਲ ਨੂੰ ਮਾਣੋ ਤੇ ਕਦੇ ਵੀ ਜ਼ਿੰਦਗੀ ਨਾਲ ਕੋਈ ਗਿੱਲਾ ਸ਼ਿਕਵਾ ਨਾ ਰੱਖੋ।
ਵਿਸ਼ੇਸ ਧੰਨਵਾਦ -
ਮੇਰੀ ਮਾਤਾ ਜੀ ਦਾ
ਹੈਰੀ ਰਾਜਪੂਤ
ਰੋਹਿਤ ਰਾਜਪੂਤ ਗੁਰਦੀਪ ਰੱਖੜਾ
Post a Comment